Tuesday 5 July 2011

ਮਹਿੰਦੀ / Mehndi

ਜਿੰਦ ਕੀ ਪਈ ਸਹਿੰਦੀ ਏ,
ਬਿਰਹੋਂ ਦਾ ਮਲ਼ ਵੱਟਣਾ,
ਹੱਥੀਂ ਅੱਗ ਦੀ ਮਹਿੰਦੀ ਏ |
-ਜਗਦੀਸ਼ ਕੌਰ

Jind Ki Payi Sehndi Ae,
Birhon Da Mal Vattna,
Hathin Agg Di Mehndi Ae..
-Jagdish Kaur

ਪਰਦੇਸੀ / Pardesi

ਟੋਏ,
ਦੁੱਖ ਪਰਦੇਸੀਆਂ ਦੇ,
ਜਾਣੇ, ਜੋ ਪਰਦੇਸੀ ਹੋਏ |
-ਕਵਲਦੀਪ ਸਿੰਘ ਕੰਵਲ

Toye,
Dukh Pardesiyaan De,
Jaane, Jo Pardesi Hoye..
-Kawaldeep Singh Kanwal

ਕਲੇਜਾ / Kaleja

ਛੱਲਿਆ,
ਖੌਰੇ ਕਿਹੜੀ ਮਜਬੂਰੀ ਨੂੰ,
ਨੀ ਮੈਂ ਕਢ ਕੇ ਕਲੇਜਾ ਘੱਲਿਆ |
-ਗੁਰਮੀਤ ਸੰਧਾ

Chhalleya,
Khaure Kehdi Majboori Nun,
Ni Main Kadh Ke Kaleja Ghalleya..
-Gurmit Sandha

ਤਾਲੇ,
ਜਦੋਂ ਪੁੱਤ ਘਰੋਂ ਤੋਰਿਆ,
ਤੁਰ ਗਈਆਂ ਨੇ ਰੌਣਕਾਂ ਨਾਲੇ |
-ਗੁਰਮੀਤ ਸੰਧਾ

Taale,
Jadon Putt Gharon Toreya.
Tur Gayiyaan Ronunkaan Naale..
-Gurmit Sandha

ਛਾਪੇ,
ਡਾਲਰਾਂ ਨੇ ਪੁੱਤ ਮੋਹ ਲਏ,
ਪਿਆਰੇ ਪੁੱਤਾਂ ਨੂੰ ਤਰਸਦੇ ਮਾਪੇ |
-ਗੁਰਮੀਤ ਸੰਧਾ

Chhape,
Dollaraan Ne Putt Moh Laye,|
Piaare Puttan Nun Tarasde Maape..
-Gurmit Sandha

ਛਾਵਾਂ,
ਹਰ ਵੇਲੇ ਤੜਫਦੀਆਂ,
ਪ੍ਰਦੇਸੀਆਂ ਪੁੱਤਾਂ ਦੀਆਂ ਮਾਵਾਂ |
-ਗੁਰਮੀਤ ਸੰਧਾ

Chhaavaan,
Har Vele Tadhafdiyan,
Pardesiyaan Puttan Diyan Mavaan..
-Gurmit Sandha

ਵੰਗਾਂ / Vangaan

ਵੰਗਾਂ ਲਾਲ ਸੁਹਾਂਵਦੀਆਂ,
ਕੰਤ ਗਲ ਲੱਗ ਬਾਹਵਾਂ,
ਸਿਖ਼ਰ ਆਪਣਾ ਪਾਂਵਦੀਆਂ |
-ਕਵਲਦੀਪ ਸਿੰਘ ਕੰਵਲ

Vangaan Laal Suhaavndiyan,
Kant Gal Lagg Bahvaan,
Sikhar Apna Paavndiyaan..
-Kawaldeep Singh Kanwal

ਨਮਾਜ਼ / Namaaz

ਦਿਲੋ-ਜਾਂ ਨੂੰ ਫਨਾ ਕੀਤਾ,
ਉਨ੍ਹਾਂ ਕੀ ਨਮਾਜ਼ ਪੜ੍ਹਨੀ,
ਜਿਨ੍ਹਾਂ ਇਸ਼ਕ਼ ਖੁਦਾ ਕੀਤਾ |
-ਲੋਕ ਰਾਜ

Dilo-Jaan Nun Fna Kita,
Uhnan Ki Namaaz Padhni,
Jihnan Ishq Khuda Kita ..
-Lok Raj

ਦੋ ਨੈਣ / Do Nain

ਦੋ ਨੈਣ ਇਹ ਜਲ਼ਦੇ ਨੇ,
ਖੂਹ ਦੀ ਮੌਣ ਉੱਤੇ,
ਦੋ ਦੀਵੇ ਬਲ਼ਦੇ ਨੇ |
-ਜਗਦੀਸ਼ ਕੌਰ

Do Nain Eh Balde Ne,
Khooh Di Moun Utte,
Do Dive Balde Ne..
-Jagdish Kaur

ਮੁਹੱਬਤਾਂ / Muhabbtaan

ਕੋਠੇ 'ਤੇ ਮਹਿੰਦੀ ਏ‚
ਮੁਹੱਬਤਾਂ ਰੋਲ ਦਿੰਦੀਆਂ‚
ਸਾਰੀ ਦੁਨੀਆ ਕਹਿੰਦੀ ਏ।
-ਸੁਨੀਤਾ ਰਾਣੀ

Kothe 'Te Mahindi Ae,
Muhabbtaan Rol Dindiaan,
Sari Duniya Kahindi Ae..
-Sunita Rani

ਸਾਵਣ / Saavan

ਸਾਵਣ ਦਰ ਆਇਆ ਏ,
ਪੀਂਘਾਂ ਝੂਟਣ ਲਈ,
ਵੀਰਾ ਲੈਣ ਨੂੰ ਆਇਆ ਏ |
-ਕਵਲਦੀਪ ਸਿੰਘ ਕੰਵਲ

Saavan Dar Aaiaa Ae,
Pinghaan Jhootan Layi,
Veera Lain Nun Aayeya Ae..
-Kawaldeep Singh Kanwal

ਤੀਆਂ / Teyaan

ਦਿਨ ਆ ਚੱਲੇ ਤੀਆਂ ਦੇ,
ਮੇਲ ਕਰਾਈਂ ਵੇ ਰੱਬਾ,
ਤੀਆਂ ਅਤੇ ਧੀਆਂ ਦੇ |
-ਗੁਰਮੀਤ ਸੰਧਾ

DIn Aa Challe Teeyaan De,
Mel Karaayi Ve Rabba,
Teyaan Te Dhiyaan De..
-Gurmeet Sandha

ਮਾਂ ਬੋਲੀ / Maa Boli

ਮਾਂ ਬੋਲੀ 'ਤੇ ਨਾਜ਼ ਕਰੋ,
ਮਤੇਈਆਂ ਦੇ ਗਲ ਲੱਗ ਕੇ,
ਸੱਕੀ ਮਾਂ ਨਾ ਨਾਰਾਜ਼ ਕਰੋ |
-ਗੁਰਮੀਤ ਸੰਧਾ

Maa Boli 'Te Naaz Karo,
Mateyiyan De Gal Lagg Ke,
Saki Maa Na Naraz Karo..
-Gurmeet Sandha

ਉਮੰਗ / Umang

ਵੀਣੀ ਵਿੱਚ ਵੰਗ ਹੋਵੇ,
ਚੰਗਾ ਚੰਗਾ ਜੱਗ ਲਗਦਾ,
ਜਦੋਂ ਦਿਲ 'ਚ ਉਮੰਗ ਹੋਵੇ |
-ਗੁਰਮੀਤ ਸੰਧਾ

Vini Vich Vang Hove,
Changa Changa Jagg Lagda,
Jadon Dil 'CH Umang Hove..
-Gurmeet Sandha

ਵੰਗ / Vang

ਦਿਲ ਪੱਤੇ ਵਾਂਗੂੰ ਕੰਬਦਾ ਏ,
ਮੁੱਖ ਸੂਹਾ ਸੱਜਣਾਂ ਦਾ,
ਜਿਉਂ ਰੰਗ ਮੇਰੀ ਵੰਗ ਦਾ ਏ |
-ਜਗਦੀਸ਼ ਕੌਰ

Dill Patte Vangun Kanbda Ae,
Mukh Sooha Sajjna Da,
Jiun Rang Meri Vang Da Ae..
-Jagdish Kaur

Monday 30 May 2011

ਲੀਰਾਂ / Leeraan

ਕਾਹਦਾ ਹਾਲ ਫਕੀਰਾਂ ਦਾ,
ਵਿਚੋਂ ਵਿਚੋਂ ਰੂਹ ਝਾਕਦੀ,
ਰੋਸਾ ਤਨ ਦੀਆਂ ਲੀਰਾਂ ਦਾ |
-ਤਰਲੋਕ ਸਿੰਘ ਜੱਜ

Kahda Haal Faqiraan Da,
Vichon Vichon Rooh Jhaakdi,
Rosa Tan Diyaan Leeraan Da..
-Tarlok Singh Judge

Sunday 29 May 2011

ਚੇਤੀਂ / Chetin

ਕਦੇ ਆਏਂ ਨਾ ਚੇਤੀਂ ਵੇ,
ਕੀ ਦੱਸਾਂ ਹਾਲ ਸੋਹਣਿਆਂ,
ਤੂੰ ਤਾਂ ਮਨ ਦਾ ਭੇਤੀ ਏਂ |
-ਜਗਦੀਸ਼ ਕੌਰ

Kade Aayen Na Chetin Ve,
Ki Dassan Haal Sohneyaa,
Tun Taan Man Da Bhetin Aen..
-Jagdish Kaur

ਜਿਹੜੇ ਚੇਤਿਆਂ 'ਚ ਵੱਸਦੇ ਨੇ,
ਸੱਜਣਾਂ ਨੂੰ ਹਾਲ ਦਿਲ ਦਾ,
ਬਿਨ ਬੋਲਿਆਂ ਹੀ ਦੱਸਦੇ ਨੇ |
-ਲੋਕ ਰਾਜ

Jehde Chetiyaan 'Ch Vasde Ne,
Sajjnan Nun Haal Dill Da,
Bin Boleyaan Hi Dassde Ne..
-Lok Raj

ਤਕਦੀਰਾਂ / Taqdeeraan

ਕੱਚੇ ਰੰਗ ਤਸਵੀਰਾਂ ਦੇ,
ਮਿਲਣਾ ਜਾਂ ਨਾ ਮਿਲਣਾ,
ਹੁੰਦਾ ਵੱਸ ਤਕਦੀਰਾਂ ਦੇ |
-ਗੁਰਮੀਤ ਸੰਧਾ

Kache Rang Tasveeran De,
Milna Jaan Na Milna,
Hunda Vas Taqdeeraan De..
-Gurmeet Sandha

ਕੀ ਦੋਸ਼ ਤਕਦੀਰਾਂ ਦੇ,
ਆਪੇ ਅਸੀਂ ਫਿੱਕਾ ਰੱਖਿਆ,
ਸਭ ਰੰਗ ਤਸਵੀਰਾਂ ਦਾ |
-ਲੋਕ ਰਾਜ

Ki Dosh Taqdeeraan Da,
Aape Asin Fiqqa Rakheya,
Sabh Rang Tasveeraan Da..
-Lok Raj