Showing posts with label ਤਰਲੋਕ ਸਿੰਘ ਜੱਜ. Show all posts
Showing posts with label ਤਰਲੋਕ ਸਿੰਘ ਜੱਜ. Show all posts

Monday, 30 May 2011

ਲੀਰਾਂ / Leeraan

ਕਾਹਦਾ ਹਾਲ ਫਕੀਰਾਂ ਦਾ,
ਵਿਚੋਂ ਵਿਚੋਂ ਰੂਹ ਝਾਕਦੀ,
ਰੋਸਾ ਤਨ ਦੀਆਂ ਲੀਰਾਂ ਦਾ |
-ਤਰਲੋਕ ਸਿੰਘ ਜੱਜ

Kahda Haal Faqiraan Da,
Vichon Vichon Rooh Jhaakdi,
Rosa Tan Diyaan Leeraan Da..
-Tarlok Singh Judge

Friday, 27 May 2011

ਅੰਬੀਆਂ

ਬਾਗੇ ਵਿੱਚ ਆਇਆ ਕਰੋ,
ਨਾਲੇ ਲੈ ਗਏ ਅੰਬੀਆਂ,
ਨਾਲੇ ਮਿਲ ਗਿਲ ਜਾਇਆ ਕਰੋ |
-ਗੁਰਮੀਤ ਸੰਧਾ

Baage Vich Aaiaa Karo,
Naale Lai Gaye Ambiyaan,
Naale Mil Gil Jayeya Karo..
-Gurmeet Sandha

ਅੰਬ ਮੇਵਾ ਨੇ ਰੁੱਤ ਰੁੱਤ ਦਾ,
ਸਦਾ ਨਾ ਬਹਾਨਾ ਬਣਦੇ,
ਸਾਡਾ ਮਿਲਣਾ ਏ ਨਿੱਤ ਨਿੱਤ ਦਾ |
-ਤਰਲੋਕ ਸਿੰਘ ਜੱਜ

Amb Meva Ne Rutt-Rutt Da,
Sda Na Bahana Bande,
Sada Milna Ae Nitt-Nitt Da..
-Tarlok Singh Judge

Tuesday, 24 May 2011

ਕੱਚਾ ਧਾਗਾ / Kacha Dhaaga

ਕੱਚੇ ਉਮਰਾਂ ਦੇ ਧਾਗੇ ਨੂੰ,
ਹੰਝੂਆਂ ਦੇ ਨਾਲ ਸਿੰਜਿਆ,
ਅਸੀਂ ਇਸ਼ਕ਼ੇ ਦੇ ਬਾਗੇ ਨੂੰ |
-ਤਰਲੋਕ ਸਿੰਘ ਜੱਜ

Kache Umraan De Dhaage Nun,
Hanjhuyaan De Naal Sinjeya,
Asin Ishaqe De Baage Nun..
-Tarlok Singh Judge

Tuesday, 10 May 2011

ਸ਼ਿਲਪੀ / Shilpi

ਬਾਵੇ,
ਮਿੱਟੀ ਵਿਚ ਜਾਨ ਪੈ ਜਾਏ’
ਜਦੋਂ ਸ਼ਿਲਪੀ ਪਿਆਰਾ ਹੱਥ ਲਾਵੇ |
-ਤਰਲੋਕ ਸਿੰਘ ਜੱਜ

Baave,
Mitti Vich Jaan Pai Jaaye,
Jdon Shilpi Piyara Hath Laave..
-Tarlok Singh Judge

Monday, 9 May 2011

ਦਾਗ / داغ /Daag

ਚਿੱਟੀ ਕੁੜਤੀ ਤੇ ਦਾਗ ਪਏ,
ਵਖੋ ਵਖ ਹੋ ਜਾਹ ਮਿੱਤਰਾ,
ਸਾਰੇ ਪਿੰਡ ਵਾਲੇ ਜਾਗ ਪਏ |
-ਤਰਲੋਕ ਸਿੰਘ ਜੱਜ

چٹی کڑتی تے داغ پئے
وکھو وکھ ہو جاہ مترا،
سارے پنڈ والے جاگ پئے |
-ترلوک سنگھ ججّ

Chitti Kudti Te Daag Paye,
Vakho Vakh Ho Jah Mittra,
Sare Pind Vale Jaag Paye..
-Tarlok Singh Judge

ਖਾਕ ਦੀ ਢੇਰੀ / خاک دی ڈھیری /Khaak Di Dheri

ਫੇਰੀ,
ਮੰਦਾ ਚੰਗਾ ਕਾਹਤੋਂ ਬੋਲਣਾ,
ਹੋਣਾ ਅੰਤ ਖਾਕ ਦੀ ਢੇਰੀ |
-ਤਰਲੋਕ ਸਿੰਘ ਜੱਜ

پھیری،
مندا چنگا کاہتوں بولنا،
ہونا انت خاک دی ڈھیری
-ترلوک سنگھ ججّ

Feri,
Manda Changa Kahton Bolna
Hona Ant Khaak Di Dheri..
-Tarlok Singh Judge

Sunday, 8 May 2011

ਮਾਏ / مائی، /Maaye

ਮਾਏ,
ਕਿਥੇ ਤੂੰ ਲੁਕਾ ਗਈ ਮੁਖੜਾ,
ਕਿਹੜਾ ਰੋਂਦਿਆਂ ਨੂੰ ਲਾਡ ਲਡਾਏ |
-ਤਰਲੋਕ ਸਿੰਘ ਜੱਜ

مائی،
کتھے توں لکا گئی مکھڑا،
کہڑا روندیاں نوں لاڈ لڈائے
-ترلوک سنگھ ججّ

Maaye,
Kithe Tun Luka Gayi Mukhdaa,
Kehda Rondeyaan Nun Laad Ladaaye..
-Tarlok Singh Judge

ਟਹਿਣ / Tehan

ਛਾਵਾਂ,
ਟਾਹਲੀਆਂ ਦੇ ਟਹਿਣ ਛਾਂਗ ਤੇ,
ਕਿਥੇ ਪੀਂਘ ਚੰਦਰਿਆ ਪਾਵਾਂ |
-ਤਰਲੋਕ ਸਿੰਘ ਜੱਜ

Chhavaan,
Tahliyaan De Tehan Chhaang Te,
Kithe Peengh Chandareya Paavaan..
-Tarlok Singh Judge

ਕਪਾਹਵਾਂ ਵਾਲੀਏ / Kapaahan Waliye

ਪਾਵੇ,
ਬਹੁਤੀਆਂ ਕਪਾਹਵਾਂ ਵਾਲੀਏ, 
ਤੈਨੂੰ ਤੰਦ ਕਢਣੀ ਨਾਂ ਆਵੇ |
-ਤਰਲੋਕ ਸਿੰਘ ਜੱਜ

Paave,
Bahutiyaan Kapaahan Waliye,
Tainun Tand Kadhni Na Aave..
-Tarlok Singh Judge

ਪੈੜ / Paid

ਜਾਵਾਂ,
ਹਰ ਪਾਸੇ ਪੈੜ ਹੈ ਤੇਰੀ,
ਕਿਹੜੇ ਰਸਤੇ ਮੈਂ ਪੈਰ ਟਿਕਾਵਾਂ |
-ਤਰਲੋਕ ਸਿੰਘ ਜੱਜ

Jaavan,
Har Pase Paid Hai Teri,
Kehde Raste Main Pair Tikaavan..
-Tarlok Singh Judge

Saturday, 30 April 2011

ਵਣਜਾਰਿਆ / Vanjareya

ਤੜ੍ਹਕੇ,
ਮਹਿਕ ਦਿਆ ਵਣਜਾਰਿਆ,
ਤੇਰੀ ਘਾਟ ਅੱਖੀਆਂ ਨੂੰ ਰੜ੍ਹਕੇ |
-ਤਰਲੋਕ ਸਿੰਘ ਜੱਜ

Tadke,
Mahak Deya Vanjareya,
Teri Ghaat Akhiaan nun Radhke..
-Tarlok Singh Judge

Friday, 29 April 2011

ਸ਼ੀਸ਼ਾ ਤਨ ਦਾ / Shisha Tan Da

ਪਾਵੇ,
ਯਾਰ ਦਾ ਦੀਦਾਰ ਕਰਕੇ,
ਸ਼ੀਸ਼ਾ ਤਨ ਦਾ ਪਿਘਲਦਾ ਜਾਵੇ |
-ਤਰਲੋਕ ਸਿੰਘ ਜੱਜ

Paave,
Yaar Da Diddar Karke,
Shisha Tan Da Pighalda Jave..
-Tarlok Singh Judge

Thursday, 28 April 2011

ਪੈੜ / Paid

ਭਟਕਣ ਤੋਂ ਡਰਦਾ ਹਾਂ,
ਪੈੜ ਤੇਰੀ ਮਿਟ ਨਾਂ ਜਾਏ,
ਪੈਰ ਪੱਤਿਆਂ ਤੇ ਧਰਦਾ ਹਾਂ |
-ਤਰਲੋਕ ਸਿੰਘ ਜੱਜ

Bhatkan ton darda haan,
Paid teri mit naan jaye,
Pair pattian te dhardaa haan..
-Tarlok Singh Judge

ਉਚੇ ਟਿੱਲੇ ਵਾਲਾ / اچے ٹلے والا / Uche Tille Vala

ਕੋਈ ਜਿੱਤਦਾ ਹਾਰ ਗਿਆ,
ਮਿੱਤਰਾਂ ਨੇ ਮੂੰਹ ਵੱਟਿਆ,
ਉਚੇ ਟਿੱਲੇ ਵਾਲਾ ਮਾਰ ਗਿਆ |
-ਤਰਲੋਕ ਸਿੰਘ ਜੱਜ

کوئی جتدا ہار گیا 
متراں نے منہ وٹیا
اچے ٹلے والا مار گیا\
ترلوک سنگھ ججج-

Koi Jittda haar gia,
Mittran ne moonh vattia,
Uche Tille Vala maar gia..
-Tarlok Singh Judge