Showing posts with label Jagdish Kaur. Show all posts
Showing posts with label Jagdish Kaur. Show all posts

Tuesday, 5 July 2011

ਮਹਿੰਦੀ / Mehndi

ਜਿੰਦ ਕੀ ਪਈ ਸਹਿੰਦੀ ਏ,
ਬਿਰਹੋਂ ਦਾ ਮਲ਼ ਵੱਟਣਾ,
ਹੱਥੀਂ ਅੱਗ ਦੀ ਮਹਿੰਦੀ ਏ |
-ਜਗਦੀਸ਼ ਕੌਰ

Jind Ki Payi Sehndi Ae,
Birhon Da Mal Vattna,
Hathin Agg Di Mehndi Ae..
-Jagdish Kaur

ਦੋ ਨੈਣ / Do Nain

ਦੋ ਨੈਣ ਇਹ ਜਲ਼ਦੇ ਨੇ,
ਖੂਹ ਦੀ ਮੌਣ ਉੱਤੇ,
ਦੋ ਦੀਵੇ ਬਲ਼ਦੇ ਨੇ |
-ਜਗਦੀਸ਼ ਕੌਰ

Do Nain Eh Balde Ne,
Khooh Di Moun Utte,
Do Dive Balde Ne..
-Jagdish Kaur

ਵੰਗ / Vang

ਦਿਲ ਪੱਤੇ ਵਾਂਗੂੰ ਕੰਬਦਾ ਏ,
ਮੁੱਖ ਸੂਹਾ ਸੱਜਣਾਂ ਦਾ,
ਜਿਉਂ ਰੰਗ ਮੇਰੀ ਵੰਗ ਦਾ ਏ |
-ਜਗਦੀਸ਼ ਕੌਰ

Dill Patte Vangun Kanbda Ae,
Mukh Sooha Sajjna Da,
Jiun Rang Meri Vang Da Ae..
-Jagdish Kaur

Sunday, 29 May 2011

ਚੇਤੀਂ / Chetin

ਕਦੇ ਆਏਂ ਨਾ ਚੇਤੀਂ ਵੇ,
ਕੀ ਦੱਸਾਂ ਹਾਲ ਸੋਹਣਿਆਂ,
ਤੂੰ ਤਾਂ ਮਨ ਦਾ ਭੇਤੀ ਏਂ |
-ਜਗਦੀਸ਼ ਕੌਰ

Kade Aayen Na Chetin Ve,
Ki Dassan Haal Sohneyaa,
Tun Taan Man Da Bhetin Aen..
-Jagdish Kaur

ਜਿਹੜੇ ਚੇਤਿਆਂ 'ਚ ਵੱਸਦੇ ਨੇ,
ਸੱਜਣਾਂ ਨੂੰ ਹਾਲ ਦਿਲ ਦਾ,
ਬਿਨ ਬੋਲਿਆਂ ਹੀ ਦੱਸਦੇ ਨੇ |
-ਲੋਕ ਰਾਜ

Jehde Chetiyaan 'Ch Vasde Ne,
Sajjnan Nun Haal Dill Da,
Bin Boleyaan Hi Dassde Ne..
-Lok Raj

ਲਕੀਰਾਂ / Lakiraan

ਕੀ ਗਿਣਨਾ ਲਕੀਰਾਂ ਦਾ,
ਇੱਕ ਰੱਬ ਧੁਰੋਂ ਜਾਣਦਾ,
ਸਾਡਾ ਹਾਲ ਫਕੀਰਾਂ ਦਾ |
-ਜਗਦੀਸ਼ ਕੌਰ

Ki Gin-na Lakiraan Da,
Ikk Rabb Dhuron Jaanda,
Sada Haal Fakiraan Da..
-Jagdish Kaur

Saturday, 28 May 2011

ਉਡਾਰੀਆਂ / Udariyaan

ਤਾਰੀਆਂ,
ਦਿਲ ਤਾਂ ਬਥੇਰਾ ਕਰਦਾ,
ਬਿਨ ਪਰੋਂ ਕਿੰਝ ਲੱਗਣ ਉਡਾਰੀਆਂ |
-ਲੋਕ ਰਾਜ

Taariyaan,
Dil Taan Bathera Karda,
Bin Paron Kinjh Laggan Udariyaan..
-Lok Raj

ਕੋਇਲ ਬੋਲੇ ਅੰਬਾਂ 'ਤੇ,
ਜੋਗੀਆਂ ਨੇ ਹੂਕ ਸੁਣ ਲਈ,
ਉਡੇ ਮਨ ਦੇ ਖੰਭਾਂ 'ਤੇ |
-ਜਗਦੀਸ਼ ਕੌਰ

Koyal Bole Ambaan 'Te,
Jogiyaan Ne Hook Sun Layi,
Udde Man De Khambaan 'Te..
-Jagdish Kaur

ਕੋਈ ਵੱਖਰਾ ਅੰਦਾਜ਼ ਹੋਵੇ,
ਪਰਾਂ ਤੇ ਉਡਾਰੂਆਂ ਦੀ,
ਨਿੱਤ ਨਵੀਂ ਪਰਵਾਜ਼ ਹੋਵੇ |
-ਗੁਰਮੀਤ ਸੰਧਾ

Koyi Vakhra Andaaz Hove,
Praan Te Udaaruyaan Di,
Nitt Navin Parvaaz Hove..
-Gurmeet Sandha

Tuesday, 24 May 2011

ਅੰਮ੍ਰਿਤ ਬੂੰਦ / Amrit Boond

ਕੇਹੀ ਅੰਮ੍ਰਿਤ ਬੂੰਦ ਕਣੀ,
ਕੇਲੇ ਦਿਆਂ ਪੱਤਿਆਂ ‘ਤੇ,
ਡਿਗ ਮੁਸ਼ਕ ਕਪੂਰ ਬਣੀ |
-ਜਗਦੀਸ਼ ਕੌਰ

Kehi Amrit Boond Kani,
Kele Diyaan Pattiyan ‘Te,
Digg Mushak Kapoor Bani..
-Jagdish Kaur

Sunday, 8 May 2011

ਮਾਏ / Maaye

ਮਾਏ,
ਚੁਰਾਸੀ ਲੱਖ ਜੂਨਾਂ ਭੋਗਦੇ,
ਅਸੀਂ ਸ਼ਰਣ ਤੇਰੀ ਹੀ ਆਏ |
-ਜਗਦੀਸ਼ ਕੌਰ

Maaye,
Churasi Lakh Joonaan Bhogde,
Asi Sharan Teri Hi Aaye..
-Jagdish Kaur

ਜੋਗੀ-ਫੇਰਾ / Jogi Fera

ਜੋਗੀ ਫੇਰਾ ਪਾ ਗਏ ਹਾਂ,
ਜਿੰਦੇ ਨੀ ਸੰਭਲ ਕੇ ਰਹੀਂ,
ਧਰਤੀ 'ਤੇ ਆ ਗਏ ਹਾਂ |
-ਜਗਦੀਸ਼ ਕੌਰ

Jogi Fera Pa Gaye Haan,
Jinde Ni Sambhal Ke Rahi,
Dharti ‘Te Aa Gaye Haan..
-Jagdish Kaur

ਜਲ-ਪ੍ਰਵਾਹ / Jal-Parvaah

ਕਦੋਂ ਜਿੰਦ ਦਾ ਵਸਾਹ ਕੀਤਾ,
ਮਨ ਮਰ ਜਾਣੇ ਨੂੰ,
ਅਸਾਂ ਜਲ-ਪ੍ਰਵਾਹ ਕੀਤਾ |
-ਜਗਦੀਸ਼ ਕੌਰ

Kadon Jind Da Vsaah Kita,
Man Mar Jane Nun,
Asaan Jal-Parvaah Kita..
-Jagdish Kaur

Wednesday, 4 May 2011

ਡਾਢਾ ਰੱਬ / Daadha Rabb

ਦੋਹਾਂ ਵਿਚ ਆਢਾ ਏ,
ਜਿੰਦ ਏ ਮਲੂਕ ਬੜੀ,
ਮੇਰਾ ਰੱਬ ਬੜਾ ਡਾਢਾ ਏ |
-ਜਗਦੀਸ਼ ਕੌਰ

Dohaan Vich Aadha Ae,
Jind Malook Badi,
Mera Rabb Badaa Daadha Ae..
-Jagdish Kaur

ਉਦਾਸੀਆਂ / Udasiyaan

ਹੋਕਾ ਦੇਣਾ ਕਿਉਂ ਰਾਸੀਆਂ ਨੂੰ,
ਇਹ ਵੀ ਤਾਂ ਨੇ ਰੰਗ ਜੱਗ ਦੇ,
ਮਨ ਉਠਿਆ ਉਦਾਸੀਆਂ ਨੂੰ |
-ਜਗਦੀਸ਼ ਕੌਰ

Hoka Dena Kyon Raasiaan Nun,
Ih Vi Taan Ne Rang Jagg De,
Mann Utheya Udasiyaan Nun..
-Jagdish Kaur

ਆਉਣਾ-ਜਾਣਾ / Aayuna-Jana

ਜਗ ਆਉਣਾ ਜਾਣਾ ਏਂ,
ਸਭ ਕੁਝ ਏਥੇ ਝਾੜ ਕੇ,
ਖਾਲੀ ਹੱਥ ਤੁਰ ਜਾਣਾ ਏਂ |
-ਜਗਦੀਸ਼ ਕੌਰ

Jag Aayuna Jana Ae,
Sabh Kujh Ethe Jhaad Ke,
Khali Hath Tur Jaana Ae..
-Jagdish Kaur

ਨਿਆਰਾ ਰੋਗ / Niyaara Rog

ਇਹ ਤਾਂ ਰੋਗ ਨਿਆਰਾ ਏ,
ਦੇਖੀ ਜਾਵੇ ਨਬਜ਼ਾਂ ਨੂੰ,
ਭੋਲਾ ਵੈਦ ਵਿਚਾਰਾ ਏ |
-ਜਗਦੀਸ਼ ਕੌਰ

Ih Taan Rog Niyaara Ae,
Dekhi Jave Nabzaan Nun,
Bhola Vaid Vichara Ae..
-Jagdish Kaur

ਕਹਾਣੀ / Kahani

ਯੁਗਾਂ ਯੁਗਾਂ ਦੀ ਕਹਾਣੀ ਏਂ,
ਐਨੀ ਜਦੋਂ ਬੀਤ ਗਈ
ਬਾਕੀ ਬੀਤ ਹੀ ਜਾਣੀ ਏਂ |
-ਜਗਦੀਸ਼ ਕੌਰ

Yugaan Yugaan Di Kahani Ae,
Aini Jadon Beet Gayi,
Baki Beet Hi Jani Ae..
-Jagdish Kaur

ਛਲੇਡਾ / Chhaleda

ਰੋਗ ਇਸ਼ਕੇ ਦਾ ਟੇਢਾ ਏ,
ਵਣ ਵਣ ਫਿਰਾਂ ਭਾਲਦੀ,
ਮੇਰਾ ਯਾਰ ਛਲੇਡਾ |
-ਜਗਦੀਸ਼ ਕੌਰ

Rog Ishqe da Tedha Ae,
Van Van Firaan Bhaldi,
Mera Yaar Chhaleda Ae..
Jagdish Kaur

Saturday, 30 April 2011

ਬੰਦਗੀ ਦੇ ਫੁੱਲ / Bandagi De Full

ਦੋ ਕੰਢਿਆਂ ' ਜ਼ਿੰਦਗੀ ਦੇ,
ਇਸ਼ਕੇ ਦੀ ਨੈਂ ਵਗਦੀ,
ਫੁੱਲ ਤਰਦੇ ਨੇ ਬੰਦਗੀ ਦੇ |
-ਜਗਦੀਸ਼ ਕੌਰ

Do Kandheyaan ‘Ch Zindagi De,
Ishqe Di Nai Vagdi,
Full Tarde Ne Zindagi De..
-Jagdish Kaur

ਤੁਰਦਾ ਕੱਚ / Turda Kach

ਨਾ ਮੁੜਦਾ ਨਾ ਭੁਰਦਾ ਏ,
ਟੁੱਟਾ ਕੱਚ ਇਸ਼ਕੇ ਦਾ,
ਬਸ ਦਿਲ ਵਿਚ ਤੁਰਦਾ |
-ਜਗਦੀਸ਼ ਕੌਰ 

Na Mud-da Na Bhurda Ae,
Tutta Kach Ishqe Da,
Eh Panchi Bhola Ae..
-Jagdish Kaur

ਭੋਲਾ ਪੰਛੀ / Bhola Panchi

ਜਿੰਦ ਮਾਸਾ ਤੋਲਾ ਏ,
ਲਾ ਕੇ ਗਵਾ ਬੈਠਾ,
ਇਹ ਪੰਛੀ ਭੋਲਾ |
-ਜਗਦੀਸ਼ ਕੌਰ 

Jind Masa Tola Ae,
La Ke Gva Baitha,
Eh Panchi Bhola Ae..
-Jagdish Kaur

ਛਲਾਵੇ / چھلاوے / Chhalave

ਕਿਉਂ ਰਾਹਾਂ ਵਲ਼ਦੇ ਓ,
ਰਾਹੀ ਅਸੀਂ ਦੂਰ ਦੇਸ ਦੇ,
ਸੱਜਣ ਬਣ ਬਣ ਛਲਦੇ ਓ |
- ਜਗਦੀਸ਼ ਕੌਰ

کیوں راہاں ولدے او
راہی اسیں دور دیس دے
سجن بن بن چھلدے او
جگدیش کور- 

Kyon Rahaan Valde O,
Rahi Asin Door Des De,
Sajjan Ban Ban Chhalde O..
-Jagdish Kaur