Saturday 30 April 2011

ਵੀਰ / Veer

ਵਿਹੜਾ ਬਾਬਲੇ ਦਾ ਹੱਸਦਾ ਰਵ੍ਹੇ ,
ਇੱਕ ਵੀਰ ਦੇਈਂ ਵੇ ਰੱਬਾ,
ਘਰ ਮਾਪਿਆਂ ਦਾ ਵੱਸਦਾ ਰਵ੍ਹੇ |

ਅੰਮਾਂ ਜਾਇਆਂ ਜਿਹਾ ਹੋਰ ਕੋਈ ਨਾ ,
ਭਾਬੀਆਂ  ਸਹੇਲੜੀਆਂ,
ਮੇਰੇ ਵੀਰਾਂ ਦੀ ਠੰਡੜੀ ਛਾਂ |

ਸੁਹਣੇ ਸੁਪਨੇ ਉਲੀਕਦੀਆਂ,
ਵੀਰਾਂ ਪ੍ਰਦੇਸੀਆਂ ਨੂੰ,
ਭੈਣਾਂ ਖੜੀਆਂ ਉਡੀਕਦੀਆਂ |

-ਗੁਰਮੀਤ ਸੰਧਾ 

Vehda Bable Da Hassda Rave,
Ikk Veer Deyin Ve Rabba,
Ghar Mapeyaan Da Vassda Rave..

Ammaan Jayeyaan Jeha Hor Koyi Na,
Bhabiyaan Saheladiyaan,
Mere Veeraan Di Thandadi Chhaan..

Sohne Supne Ulikadiyaan,
Veeran Pardesiyaan Nun,
Bahinan Khadiyaan Udeekadiyaan..

-Gurmeet Sandha

ਮੇਲ / Mel

ਮਿਲਣੇ ਦਾ ਰਾਹ ਕੋਈ ਨਾ,
ਅਸਾਂ ਦਿਲ ਹਾਰ ਛੱਡਿਆ,
ਇਸ ਗੱਲ ਦਾ ਗਵਾਹ ਕੋਈ ਨਾ |

ਕੋਈ ਛਤਰੀ ਦੀ ਛਾਂ ਕਰ ਜਾ,
ਅੱਜ ਸਾਨੂੰ ਮਿਲਣੇ ਦੀ,
ਚੰਨਾਂ ਹੌਲੀ ਜਿਹੀ ਹਾਂ ਕਰ ਜਾ |

ਪਾਣੀ ਛੱਪੜੀ ਚੋਂ ਕਾਂ ਪੀਤਾ,
ਇੱਕ ਤੇਰੀ ਜਿੰਦ ਬਦਲੇ,
ਸਾਰੇ ਜੱਗ ਨੂੰ ਪਰ੍ਹਾਂ ਕੀਤਾ |

ਗੱਡੀ ਚਲਦੀ ਵਲ ਖਾ ਕੇ,
ਸਾਰਾ ਜੱਗ ਵੈਰੀ ਹੋ ਗਿਆ ;
ਕੀ ਖੱਟਿਆ ਦਿਲ ਲਾ ਕੇ|

-ਗੁਰਮੀਤ ਸੰਧਾ 

Milne Di Raah Koyi Na,
Asaan Dil Haar Chhadeya,
Is Gall Da Gwaah Koyi Na..

Koi Chattri Di Chhaan Kar Ja,
Ajj Sanun Milne Di,
Channa Hauli Jehi Haan Kar Ja..

Pani Chhapdi Chon Kaan Pita,
Ikk Teri Jind Badle,
Sare Jagg Nun Prhaan Kita..

Gaddi Chaldi Ae Vall Kha Ke,
Sara Jagg Vairi Ho Gya,
Ki Khatteya Ae Dil La Ke.. 

-Gurmeet Sandha

ਬੰਦਗੀ ਦੇ ਫੁੱਲ / Bandagi De Full

ਦੋ ਕੰਢਿਆਂ ' ਜ਼ਿੰਦਗੀ ਦੇ,
ਇਸ਼ਕੇ ਦੀ ਨੈਂ ਵਗਦੀ,
ਫੁੱਲ ਤਰਦੇ ਨੇ ਬੰਦਗੀ ਦੇ |
-ਜਗਦੀਸ਼ ਕੌਰ

Do Kandheyaan ‘Ch Zindagi De,
Ishqe Di Nai Vagdi,
Full Tarde Ne Zindagi De..
-Jagdish Kaur

ਤੁਰਦਾ ਕੱਚ / Turda Kach

ਨਾ ਮੁੜਦਾ ਨਾ ਭੁਰਦਾ ਏ,
ਟੁੱਟਾ ਕੱਚ ਇਸ਼ਕੇ ਦਾ,
ਬਸ ਦਿਲ ਵਿਚ ਤੁਰਦਾ |
-ਜਗਦੀਸ਼ ਕੌਰ 

Na Mud-da Na Bhurda Ae,
Tutta Kach Ishqe Da,
Eh Panchi Bhola Ae..
-Jagdish Kaur

ਭੋਲਾ ਪੰਛੀ / Bhola Panchi

ਜਿੰਦ ਮਾਸਾ ਤੋਲਾ ਏ,
ਲਾ ਕੇ ਗਵਾ ਬੈਠਾ,
ਇਹ ਪੰਛੀ ਭੋਲਾ |
-ਜਗਦੀਸ਼ ਕੌਰ 

Jind Masa Tola Ae,
La Ke Gva Baitha,
Eh Panchi Bhola Ae..
-Jagdish Kaur

ਵਣਜਾਰਿਆ / Vanjareya

ਤੜ੍ਹਕੇ,
ਮਹਿਕ ਦਿਆ ਵਣਜਾਰਿਆ,
ਤੇਰੀ ਘਾਟ ਅੱਖੀਆਂ ਨੂੰ ਰੜ੍ਹਕੇ |
-ਤਰਲੋਕ ਸਿੰਘ ਜੱਜ

Tadke,
Mahak Deya Vanjareya,
Teri Ghaat Akhiaan nun Radhke..
-Tarlok Singh Judge

ਗਰਾਂ / Graan

ਨਫਰਤ ਤੋ ਪਾਰ ਹੋਵੇ,
ਚਲ ਲੱਭੀਏ ਗਰਾਂ ਕੋਈ ,
ਜਿਥੇ ਪਿਆਰ ਹੀ ਪਿਆਰ ਹੋਵੇ |
-ਗੀਤਿਕਾ ਬੱਬਰ

Nafrat Ton Paar Hove,
Chal Labhiye Graan Koyi,
Jithe Piyaar Hi Piyaar Hove..
-Geetika Babbar

ਅੰਨਦਾਤਾ / Anndaata

ਤੋਟ ਹੱਡਾਂ ‘ਤੇ ਹੰਢਾਈ ਜਾਂਦਾ ਏ,
ਭੁੱਖਾ ਰਹਿ ਕੇ ਕਰੇ ਮਿਹਨਤਾਂ,
ਸਾਰੇ ਜੱਗ ਨੂੰ ਰਜਾਈ ਜਾਂਦਾ ਏ |
-ਗੁਰਮੀਤ ਸੰਧਾ

Tot Hadhaan ‘Te Handhayi Jaanda Ae,
Bhukha Reh Ke Kare Mehnataan,
Sare Jagg Nun Rajayi Janda Ae..
-Gurmeet Sandha

ਦੁੱਖ / Dukh

ਦੁੱਖ ਦਿਲ ‘ਚੋਂ ਭੁਲਾ ਛੱਡੀਏ,
ਜਦੋਂ ਦਿਲ ਰੋਣ ਨੂੰ ਕਰੇ,
ਕਿਸੇ ਰੋਂਦੇ ਨੂੰ ਹਸਾ ਛੱਡੀਏ |
-ਗੁਰਮੀਤ ਸੰਧਾ

Dukh Dil ‘Chon Bula Chaddiye,
Jadon Dil Ron Nun Kare,
Kise Ronde Nun Hsaa Chaadiye..
-Gurmeet Sandha

ਧੀਆਂ / Dheeyaan



Madhaniyaan,
Dhiyaan Taan Dharekaan Hundiaan,
Ajj Jammiyaan Te Kal Vadh Janiyaan..

Tukke,
Chaar Din Hor Rakh Lai,
Aje Taan Maye Laad Vi Tere Na Mukke..

Kaniyaan,
Peka Chhadd Sahure Challiyaan,
Khore Kehdi Mitti Diyaan Baniyaan..

Jaye,
Vichhode Dukh Dadhiaa Rabba,
Kiyon Gall Tun Dhiyaan De Paye..

Rangnaa,
Sahura Ghar Bna Ke Aaapna,
Pekiyaan Di Vi Sukh Eh Mangnaa..

Taare,
Jis Ghar Dhi Na Hove,
Sunne Rahin Sabh Mahal Munaare.. 

Kanghe,
Rabba Har Ghar Dhi Ve Deyin,
Koyi Baajh Ihnan Na Sukh Mange..

-Professor Kawaldeep Singh Kanwal

ਛਲਾਵੇ / چھلاوے / Chhalave

ਕਿਉਂ ਰਾਹਾਂ ਵਲ਼ਦੇ ਓ,
ਰਾਹੀ ਅਸੀਂ ਦੂਰ ਦੇਸ ਦੇ,
ਸੱਜਣ ਬਣ ਬਣ ਛਲਦੇ ਓ |
- ਜਗਦੀਸ਼ ਕੌਰ

کیوں راہاں ولدے او
راہی اسیں دور دیس دے
سجن بن بن چھلدے او
جگدیش کور- 

Kyon Rahaan Valde O,
Rahi Asin Door Des De,
Sajjan Ban Ban Chhalde O..
-Jagdish Kaur

Friday 29 April 2011

ਉਹ / اوہ / Oh


اوہ

کندراں
نہ "اوہ"، کتے دسیا
لبھّ تھکیا مسیتیں مندراں

کندراں
سہیو مینوں، اہیؤ دسیا
جد تکیا اپنے اندراں

وارے
جہدی بھال، رہا بھجدا
وچّ خلقت لشکاں مارے

وارے
کہنوں چھڈّ میں جاواں،
کن کن ملن ہلارے

کولدیپ سنگھ کنول


Kandraan,
Na "Oh", Kite Diseya,
Labh Thakkeya Maseetin Mandraan..

Kandraan,
Sahiyo Mainu, Ohio Disseya,
Jadd Takkeya Apne Andraan..

Vaare,
Jihdi Bhaal, Reha Bhajjda,
Vich Khalkat Lishkaan Mare..

Vaare,
Kihnun Chadd, Main Jaavaan,
Kan Kan Milan Hulare..

-Kawaldeep Singh Kanwal

ਧੀਆਂ / دھیاں / Dhiyaan

ਲੋਈ,
ਅੱਗ ਲੱਗੇ ਐਸੇ ਪਿੰਡ ਨੂੰ,
ਜਿਥੇ ਧੀਆਂ ਦੀ ਕਦਰ ਨਾ ਕੋਈ  |
-ਲੋਕ ਰਾਜ

لوی
اگ لگے ایسے پنڈ نوں 
جتھے دھیاں دی کدر نہ کوئی
لوک راج- 

Loyi,
Agg Lagge Aise Pind Nun,
Jithe Diyaan Di Kadar Na Koyi..
-Lok Raj

ਖਵਾਬ / Khwaab

ਹੱਥ ਹੱਥਾਂ ਵਿਚੋਂ ਛੁੱਟ ਗਏ ਸੀ,
ਤਬੀਰਾਂ ਦੀ ਦਹਲੀਜ਼ੇ ਪੁੱਜ ਕੇ,
ਖਵਾਬ ਤਿੜਕੇ ਤੇ ਟੁੱਟ ਗਏ ਸੀ|
-ਗੀਤਿਕਾ ਬੱਬਰ

Hath Hathaan Vichon Chhutt Gaye Si,
Tabiraan Di Dahlize Pujj Ke,
Khwaab Tidke Te Tutt Gaye Si..
-Geetika Babbar

ਸ਼ੀਸ਼ਾ ਤਨ ਦਾ / Shisha Tan Da

ਪਾਵੇ,
ਯਾਰ ਦਾ ਦੀਦਾਰ ਕਰਕੇ,
ਸ਼ੀਸ਼ਾ ਤਨ ਦਾ ਪਿਘਲਦਾ ਜਾਵੇ |
-ਤਰਲੋਕ ਸਿੰਘ ਜੱਜ

Paave,
Yaar Da Diddar Karke,
Shisha Tan Da Pighalda Jave..
-Tarlok Singh Judge

ਪੱਤ / Patt

ਤਾਣੇ,
ਪੱਤ ਇਸ ਜ਼ਿੰਦਗੀ ਦੇ,
ਰੁੱਤ ਫਿਰੀ ਤੋਂ ਨੇ ਝੜ੍ਹ ਜਾਣੇ |
-ਜਸਵਿੰਦਰ ਸਿੰਘ

Taane,
Patt Is Zindagi De,
Rutt Firi Ton Ne Jhad Jane..
-Jaswinder Singh

ਦੁਹਾਗਣ / Duhagan

ਢੋਲੇ,
ਸੁਹਾਗਣਾ ਸ਼ਹੁ ਸੰਗ ਸੁੱਤੀਆਂ,
ਮੈਂ ਦੁਹਾਗਣ ਦਾ ਦਿੱਲ ਡੋਲੇ |
-ਜਸਵਿੰਦਰ ਸਿੰਘ

Dhole,
Suhagna Shahu Sang Suttiaan,
Main Duhagan Da Dill Dole..
-Jaswinder Singh

ਟੁਕੜੇ ਦਿਲ ਦੇ / Tukde Dil De

ਹੋਏ ਟੁਕੜੇ ਦਿਲ ਦੇ ਨੇ,
ਲੱਗੀਆਂ ਨਿਭਾਉਣ ਜਿਹੜੇ,
ਬੜੀ ਮੁਸ਼ਕਿਲ ਮਿਲਦੇ ਨੇ |
-ਗੁਰਮੀਤ ਸੰਧਾ

Hoye Tukde Dil De Ne,
Laggiyaan Nibhayun Jehde,
Badi Mushkil Milde Ne..
-Gurmeet Sandha

ਸਿਧ ਪਧਰੀ / Sidh-Padhri

ਕਿੱਲ ਉਖੜਿਆ ਚੌਂਕੀ ਦਾ,
ਆਪ ਤਾਂ ਮੈਂ ਸਿਧ-ਪਧਰੀ,
ਪੱਲਾ ਫੜ ਲਿਆ ਸ਼ੌਂਕੀ ਦਾ |
-ਗੁਰਮੀਤ ਸੰਧਾ

Kill Ukhdeya Chonki Da
Aaap Taan Main Sidh Padhri,
Palla Fad Leya Shonki Da..
-Gurmeet Sandha

ਰੋੜ / Rod

ਤਾ ਉਮਰਾਂ ਇਹ ਧੂਹ ਪਾਉਂਦੇ,
ਰੋੜ ਦਰਿਆਵਾਂ ਦੇ,
ਲੈ ਜਿੰਦ ਨੂੰ ਵਹਾ ਜਾਂਦੇ |
-ਜਗਦੀਸ਼ ਕੌਰ

Ta Umraan Eh Dhooh Paunde,
Rod Dariyaavan De,
Lai Jind Nun Vhaa Jande..
-Jagdish Kaur

ਨਾਗਮਣੀ / Naagmani

ਕੇਹੀ ਇਸ਼ਕੇ ਦੀ ਨਾਗਮਣੀ,
ਡੰਗੀ ਗਈ ਮੈਂ ਸੱਜਣਾ,
ਮੇਰੇ ਯਾਰ ਤਬੀਬ ਬਣੀ |
-ਜਗਦੀਸ਼ ਕੌਰ

Kehi Ishqe Di Naagmani,
Dangi Gayi Main Sajjna,
Mere Yaar Tabib Bani..
-Jagdish Kaur

ਧੀਆਂ / Dhiyaan

ਦੁੱਖ ਸੁੱਖ ਇਹ ਵੰਡਾਉਂਦੀਆਂ ਨੇ,
ਧੀਆਂ ਜਿਹਾ ਨਾ ਸਾਕ ਜੱਗ ‘ਤੇ,
ਤਾਹਿਓਂ ਧਿਰਾਂ ਅਖਵਾਉਂਦੀਆਂ ਨੇ |
-ਗੁਰਮੀਤ ਸੰਧਾ

Dukh Sukh Eh Vandaundiyaan Ne,
Dhiyaan Jeha Na Saak Jagg ‘Te,
Tahinyon Dhiraan Akhvaundiaan Ne..
-Gurmeet Sandha

Thursday 28 April 2011

ਲਾਮਾਂ / Laamaan

ਸ਼ਾਮਾਂ,
ਮੁੱਕ ਗਈਆਂ ਔਸੀਆਂ ਵੇ,
ਤੇਰੀ ਮੁੱਕੀਆਂ ਨਾ ਲਾਮਾਂ|
-ਕਵਲਦੀਪ ਸਿੰਘ ਕੰਵਲ 

Shaamaan,
Mukk Gayiyan Ausiyaan Ve,
Teri Mukkiyaan Naa Laamaan...
-Kawaldeep Singh Kanwal

ਵਸਲ / Vasal

ਕਿਤੇ ਡਲਕਣ ਪਏ ਤਾਰੇ,
ਵਸਲਾਂ ਦਾ ਰੂਪ ਵੱਖਰਾ,
ਮੁਖੜੇ ਤੋਂ ਭਾਹ ਮਾਰੇ |
-ਦਵੀ ਕੌਰ

Kite DalKan Paye Taare,
Vaslaan Da Roop Vakhra,
Mukhde ton Bhah Mare..
-Davi Kaur

ਮੋਹ / Moh

ਮਹਿੰਦੀ ਦਾ ਬੂਟਾ ਏ,
ਤੇਰੇ ਮੋਹ ਦੇ ਰੰਗ ਬਾਝੋਂ,
ਸਾਨੂੰ ਹਰ ਰੰਗ ਝੂਠਾ ਏ |
-ਦਵੀ ਕੌਰ

Mahindi Boota Ae,
Tere Moh De Rang Bajhon,
Sanun Har Rang Jhootha Ae..
-Davi Kaur

ਸੱਚ ਸੂਲੀ / Sach Sooli

ਰੰਗ ਵੇ....
ਝੂਠ ਨੂੰ ਸਲਾਮਾਂ ਹੁੰਦੀਆਂ,
ਸੱਚ ਦਿੰਦੇ ਆ ਸੂਲੀ ਦੇ ਉੱਤੇ ਟੰਗ ਵੇ |
-ਨਿੱਕੀ ਨਿੱਕ

رنگ وے
جھوٹھ نوں سلاماں ہندیاں
سچ دندے آ سولی دے اتے ٹنگ وے

Rang Ve,
Jhooth Nun Salaaman Hundiyaan,
Sach Dinde Aa Sooli De Utte Tang Ve..
-Nikkie Nikk

ਧਰਮ ਜਾਤਾਂ / Dharam Jaataan

ਹਾੜ੍ਹੇ
ਕੁੱਝ ਵੰਡੇ ਧਰਮਾਂ ਨੇ,
ਕੁੱਝ ਜਾਤਾਂ ਨੇ ਸਿਰੇ ਤਕ ਪਾੜੇ |
-ਲੋਕ ਰਾਜ 

Haade,
Kujh Vande Dharmaan Ne,
Kujh Jaataan Ne Sire Tak Paade..
-Lok Raj

ਦਸ ਦੇਹੀਆਂ / Das Dehiyaan

ਜਿੰਦ ਰਮਤਾ ਜੋਗੀ ਏ,
ਲੈ ਕੇ ਆਏ ਦਸ ਦੇਹੀਆਂ,
ਬਸ ਇਕ ਵੀ ਨਾ ਭੋਗੀ ਏ |
-ਜਗਦੀਸ਼ ਕੌਰ

Jind Ramta Jogi Ae,
Lai Ke Aaye Das Dehiyaan,
Bas Ikk Vi Na Bhogi Ae..
-Jagdish Kaur

ਗੂੰਗੇ ਬੋਲ / Goonge Bol

ਪਾਣੀ ਡੂੰਘੇ ਹੋ ਗਏ ਨੇ,
ਪੱਤਣਾਂ ‘ਤੇ ਫਿਰਾਂ ਭਾਲਦੀ,
ਬੋਲ ਗੂੰਗੇ ਹੋ ਗਏ ਨੇ |
-ਜਗਦੀਸ਼ ਕੌਰ

Pani Doonghe Ho Gaye Ne,
Pattnan ‘Te Firaan Bhaldi,
Bol Goonge Ho Gaye Ne..
-Jagdish Kaur

ਆਬਾਦ / Aabaad

ਊਂਠਾਂ 'ਤੇ ਦਾਜ ਆਇਆ,
ਉੱਜੜੀ ਦੁਨੀਆਂ ਨੂੰ,
ਢੋਲਾ ਕਰਨ ਆਬਾਦ ਆਇਆ |
-ਤੇਜੀ ਗਿੱਲ

Oothhan Te Daaj Aaya,
Ujrhi Duniyan Nu,
Dhola Karan Aabaad Aaya..
-Tejie Gill

ਬਿਰਹਣ / Birhan

ਝਾਂਜਰ ਵਿੱਚ ਪੈਰਾਂ ਦੇ,
ਬਿਰਹਣ ਗੋਰੀ ਹੋ ਗਈ,
ਮਾਹੀ ਵੱਸ ਗਿਆ ਗੈਰਾਂ ਦੇ |
-ਕਵਲਦੀਪ ਸਿੰਘ ਕੰਵਲ 

Jhaanjar Vich Pairaan De,
Birhan Gori Ho Gayi,
Mahi Vass Geya Gairaan De..
-Kawaldeep Singh Kanwal