Showing posts with label جسوندر سنگھ. Show all posts
Showing posts with label جسوندر سنگھ. Show all posts

Monday, 9 May 2011

ਕਹਿਰ / قہر / Kahar

ਹਵਾ ਕਹਿਰ ਕਮਾ ਨਾ ਦਈਂ,
ਰਾਖ ਮੇਰੀ ਪਿਆਰੇ ਦੇ ਦਰੋਂ,
ਕਿਤੇ ਚੱਲ ਕੇ ਹਟਾ ਨਾ ਦਈਂ |
-ਜਸਵਿੰਦਰ ਸਿੰਘ 

ہوا قہر کما نہ دئیں
راکھ میری پیارے دے دروں 
کتے چل کے ہٹا نہ دئیں
جسوندر سنگھ-

Hwaa Kahar Kmaa Na Dayin,
Raakh Meri Piyare De Daron,
Kite Chal Ke Htaa Na Dayin..
-Jaswinder Singh

Wednesday, 27 April 2011

ਕੁਦਰਤ / قدرت


ਟਾਹਣੀ ਤੇ ਕਾਂ ਬੋਲੇ
ਪੱਤੇ ਪੱਤੇ ਕੁਦਰਤ ਦੇ
ਕਾਦਰ ਦਾ ਨਾਂ ਬੋਲੇ
-ਜਸਵਿੰਦਰ ਸਿੰਘ

ٹاہنی تے کاں بولے
پتے پتے قدرت دے
قادر دا ناں بولے
جسوندر سنگھ-