Showing posts with label Lok Raj. Show all posts
Showing posts with label Lok Raj. Show all posts

Tuesday, 5 July 2011

ਨਮਾਜ਼ / Namaaz

ਦਿਲੋ-ਜਾਂ ਨੂੰ ਫਨਾ ਕੀਤਾ,
ਉਨ੍ਹਾਂ ਕੀ ਨਮਾਜ਼ ਪੜ੍ਹਨੀ,
ਜਿਨ੍ਹਾਂ ਇਸ਼ਕ਼ ਖੁਦਾ ਕੀਤਾ |
-ਲੋਕ ਰਾਜ

Dilo-Jaan Nun Fna Kita,
Uhnan Ki Namaaz Padhni,
Jihnan Ishq Khuda Kita ..
-Lok Raj

Sunday, 29 May 2011

ਚੇਤੀਂ / Chetin

ਕਦੇ ਆਏਂ ਨਾ ਚੇਤੀਂ ਵੇ,
ਕੀ ਦੱਸਾਂ ਹਾਲ ਸੋਹਣਿਆਂ,
ਤੂੰ ਤਾਂ ਮਨ ਦਾ ਭੇਤੀ ਏਂ |
-ਜਗਦੀਸ਼ ਕੌਰ

Kade Aayen Na Chetin Ve,
Ki Dassan Haal Sohneyaa,
Tun Taan Man Da Bhetin Aen..
-Jagdish Kaur

ਜਿਹੜੇ ਚੇਤਿਆਂ 'ਚ ਵੱਸਦੇ ਨੇ,
ਸੱਜਣਾਂ ਨੂੰ ਹਾਲ ਦਿਲ ਦਾ,
ਬਿਨ ਬੋਲਿਆਂ ਹੀ ਦੱਸਦੇ ਨੇ |
-ਲੋਕ ਰਾਜ

Jehde Chetiyaan 'Ch Vasde Ne,
Sajjnan Nun Haal Dill Da,
Bin Boleyaan Hi Dassde Ne..
-Lok Raj

ਤਕਦੀਰਾਂ / Taqdeeraan

ਕੱਚੇ ਰੰਗ ਤਸਵੀਰਾਂ ਦੇ,
ਮਿਲਣਾ ਜਾਂ ਨਾ ਮਿਲਣਾ,
ਹੁੰਦਾ ਵੱਸ ਤਕਦੀਰਾਂ ਦੇ |
-ਗੁਰਮੀਤ ਸੰਧਾ

Kache Rang Tasveeran De,
Milna Jaan Na Milna,
Hunda Vas Taqdeeraan De..
-Gurmeet Sandha

ਕੀ ਦੋਸ਼ ਤਕਦੀਰਾਂ ਦੇ,
ਆਪੇ ਅਸੀਂ ਫਿੱਕਾ ਰੱਖਿਆ,
ਸਭ ਰੰਗ ਤਸਵੀਰਾਂ ਦਾ |
-ਲੋਕ ਰਾਜ

Ki Dosh Taqdeeraan Da,
Aape Asin Fiqqa Rakheya,
Sabh Rang Tasveeraan Da..
-Lok Raj

Saturday, 28 May 2011

ਉਡਾਰੀਆਂ / Udariyaan

ਤਾਰੀਆਂ,
ਦਿਲ ਤਾਂ ਬਥੇਰਾ ਕਰਦਾ,
ਬਿਨ ਪਰੋਂ ਕਿੰਝ ਲੱਗਣ ਉਡਾਰੀਆਂ |
-ਲੋਕ ਰਾਜ

Taariyaan,
Dil Taan Bathera Karda,
Bin Paron Kinjh Laggan Udariyaan..
-Lok Raj

ਕੋਇਲ ਬੋਲੇ ਅੰਬਾਂ 'ਤੇ,
ਜੋਗੀਆਂ ਨੇ ਹੂਕ ਸੁਣ ਲਈ,
ਉਡੇ ਮਨ ਦੇ ਖੰਭਾਂ 'ਤੇ |
-ਜਗਦੀਸ਼ ਕੌਰ

Koyal Bole Ambaan 'Te,
Jogiyaan Ne Hook Sun Layi,
Udde Man De Khambaan 'Te..
-Jagdish Kaur

ਕੋਈ ਵੱਖਰਾ ਅੰਦਾਜ਼ ਹੋਵੇ,
ਪਰਾਂ ਤੇ ਉਡਾਰੂਆਂ ਦੀ,
ਨਿੱਤ ਨਵੀਂ ਪਰਵਾਜ਼ ਹੋਵੇ |
-ਗੁਰਮੀਤ ਸੰਧਾ

Koyi Vakhra Andaaz Hove,
Praan Te Udaaruyaan Di,
Nitt Navin Parvaaz Hove..
-Gurmeet Sandha

Friday, 27 May 2011

ਪਿੰਜਰੇ ਪੰਛੀ / Pinjre Panchhi

ਢੋਲਣਾ,
ਪਿੰਜਰੇ 'ਚ ਪਾਏ ਫੜ ਕੇ,
ਪੰਛੀ ਭੁੱਲ ਗਏ ਪਰਾਂ ਨੂੰ ਖੋਲ੍ਹਣਾ |
-ਲੋਕ ਰਾਜ

Dholna,
Pinjre 'Ch Paye Fadh Ke,
Panchhi Bhull Gaye Praan Nun Kholna..
-Lok Raj

Tuesday, 24 May 2011

ਮੱਕੀ / Makki


ਟੱਲੀਆਂ,
ਮੱਕੀ ਦੀ ਨਵੀਂ ਬ੍ਰੀਡ ਆ ਗਈ,
ਹਰ ਟਾਂਡੇ ਨੂੰ ਲੱਗਣ ਤਿੰਨ ਛੱਲੀਆਂ |
-ਗੁਰਮੀਤ ਸੰਧਾ

Talliyaan,
Makki Di Navin Breed Kaa Gayi,
Har Tande Nun Laggan Tinn Challiyaan..
-Gurmeet Sandha

ਢਾਕੇ,
ਸੋਹਣੀ ਇਹ ਕਿਸਮ ਲੱਗਦੀ,
ਸਾਨੂੰ ਦੇਖਣੀ ਪਊਗੀ ਆ ਕੇ |
-ਲੋਕ ਰਾਜ

Dhake,
Sohni Eh Kisam Laggdi,
Sanun Dekhni Payugi Aake..
-Lok Raj

ਗੋਪੀਆ / Gopiya

ਸਾਖੀ,
ਮਣ੍ਹੇ ਉੱਤੇ ਫੜ੍ਹ ਗੋਪੀਆ,
ਕੋਈ ਕਰੇ ਨਾ ਮਕਈ ਦੀ ਰਾਖੀ |
-ਗੁਰਮੀਤ ਸੰਧਾ

Sakhi,
Manhe Utte Fadh Gopiya,
Koyi Kare Na Makki Di Rakhi..
-Gurmeet Sandha

ਲੋਈ,
ਕਾਹਦੇ ਲਈ ਘੁਮਾਈਏ ਗੋਪੀਆ,
ਮੱਕੀ ਬੀਜੇ ਨਾ ਖੇਤਾਂ ‘ਚ ਹੁਣ ਕੋਈ |
-ਲੋਕ ਰਾਜ

Loyi,
Kahde layi Ghumayiye Gopiya,
Makki Bijey Na Khetaan ‘Ch Hun Koyi..
-Lok Raj

ਸੋਹਣੇ ਲੋਕ / Sohne Lok

ਲੋਈ,
ਲੋਕ ਸੋਹਣੇ ਹੁੰਦੇ ਦਿਲ ਤੋਂ,
ਰੰਗ ਰੂਪ ਦਾ ਫਰਕ ਨਾ ਕੋਈ |
-ਲੋਕ ਰਾਜ

Loyi,
Lok Sohne Hunde Dil Ton,
Rang Roop Da Farak Na Koyi..
-Lok Raj

Monday, 9 May 2011

ਵਿਛੋੜੇ / وچھوڑے /Vichhode

ਦਿਨ ਜਿੰਦਗੀ ਦੇ ਥੋੜ੍ਹੇ ਨੇ,
ਵਸਲਾਂ ਦੀ ਹਿਰਸ ਰਹੀ,
ਪੱਲੇ ਪੈ ਗਏ ਵਿਛੋੜੇ ਨੇ |
-ਗੁਰਮੀਤ ਸੰਧਾ

دن زندگی دے تھوڑھے نے،
وصلاں دی حرص رہی،
پلے پے گئے وچھوڑے نے |
-گرمیت سندھا

Din Zindagi De Thode Ne,
Vaslaan Di Hiras Rahi,
Palle Pai Gaye Vichhode Ne..
-Gurmeet Sandha

Sunday, 8 May 2011

ਬੇਗਾਨੇ /بیگانے / Begaane

ਟੋਏ,
ਕਿਹਦੀ ਕਿਹਦੀ ਗੱਲ ਕਰੀਏ,
ਜੋ ਸੀ ਆਪਣੇ ਬੇਗਾਨੇ ਹੋਏ |
-ਲੋਕ ਰਾਜ
ٹوئے،
کہدی کہدی گلّ کریئے،
جو سی اپنے بیگانے ہوئے |
-لوک راج

Toye,
Kehdi Kehdi Gal Kariye,
Jo Si Apne Begaane Hoye..
-Lok Raj

ਫੁੱਲ / پھلّ / Phull

ਟੋਏ,
ਸੱਜਣਾਂ ਨੇ ਫੁੱਲ ਮਾਰਿਆ,
ਅਸੀਂ ਅੱਥਰੂ ਛੁਪਾ ਕੇ ਰੋਏ |
-ਲੋਕ ਰਾਜ
ٹوئے،
سجناں نے پھلّ ماریا،
اسیں اتھرو چھپا کے روئے |
-لوک راج

Toye,
Sajjnaa Ne Phull Maareya,
Asin Athroo Chhupaa Ke Roye..
-Lok Raj

ਮਾਵਾਂ-ਧੀਆਂ / ماواں-دھیانں / Maavan-Dhiyaan

ਲੋਈ,
ਮਾਵਾਂ ਜੇਡਾ ਗੁਰੂ ਨਾ ਕਿਤੇ,
ਧੀਆਂ ਜੇਡਾ ਦਰਵੇਸ਼ ਨਾ ਕੋਈ |
-ਲੋਕ ਰਾਜ

لوئی،
ماواں جیڈا گورو نہ کتے،
دھیاں جیڈا درویش نہ کوئی |
لوک  راج

Loyi,
Mavaan Jeda Guru Na Kite,
Dhiyaan Jeda Darvesh Na Koyi..
-Lok Raj

ਵਲੈਤ / Vlaiyat

ਐੜਾ,
ਆਜਾ ਪਿੰਡ ਮੁੜ ਚੱਲੀਏ,
ਛੱਡ ਚੰਦਰੀ ਵਲੈਤ ਦਾ ਖਹਿੜਾ |
-ਲੋਕ ਰਾਜ

ਭਾਣਾ,
ਜਿਉਂਦੇ ਜੀ ਨਾ ਮੁੜ ਹੋਵਣਾ,
ਬੰਦ ਗੜਵੀ 'ਚ ਹੋ ਕੇ ਅਸੀਂ ਜਾਣਾ |
-ਸੁੱਖੀ ਪੁਰੇਵਾਲ

ਐੜਾ,
ਮੋਹ ਪੌਂਡਾਂ ਡਾਲਰਾਂ ਦਾ,
ਨਹੀਓਂ ਛੱਡਦਾ ਕਿਸੇ ਦਾ ਖਹਿੜਾ |
-ਗੁਰਮੀਤ ਸੰਧਾ

Aidaa,
Aaja Pind Mudh Challiye,
Chhadd Chadri Vlaiyat da Khaida..
-Lok Raj

Bhaana,
Jyunde Ji Na Mudh Hovna,
Band Gadhvi ‘Ch Ho Ke Asin Jana..
-Sukhi Purewal

Aidaa,
Moh Poundaan Dollaraan Da,
Nahiyon Chhad-da Kise Da Khaida..
-Gurmeet Sandha

ਗੁਨਾਹ / گناہ / Gunaah

ਇਥੇ ਜੀਣਾ ਗੁਨਾਹ ਹੋਇਆ,
ਜਦੋਂ ਦਾ ਜਹਾਨ ਅੰਦਰ,
ਬੰਦਾ ਖੁਦ ਤੋਂ ਖੁਦਾ ਹੋਇਆ |
-ਲੋਕ ਰਾਜ

اتھے جینا گناہ ہویا
جد دا جہان اندر 
بندہ خود توں خدا ہویا
لوک راج
 
Ithe Jina Gunaah Hoyeya,
Jadon Da Jahan Andar,
Banda Khud Ton Khuda Hoyeya..
-Lok Raj

Thursday, 5 May 2011

ਝਗੜਾ / Jhagda

ਦਿਸੇ ਬਣਦੀ ਗਲ ਕੋਈ ਨਾ,
ਧਰਮਾਂ ਦੇ ਝਗੜੇ ਦਾ,
ਰੱਬ ਕੋਲੇ ਵੀ ਹਲ ਕੋਈ ਨਾ |
-ਲੋਕ ਰਾਜ

Dise Ban-di Gal Koyi Na,
Dharmaan De Jhagde Da,
Rabb Kole Vi Hal Koyi Na..
-Lok Raj

Wednesday, 4 May 2011

ਫ਼ੇਸਬੁੱਕ ਦੀ ਯਾਰੀ / Facebook Di Yaari

ਆਰੀ,
ਟੁੱਟ ਗਈ 'ਰੀਮੂਵ' ਕਰ ਕੇ,
ਜਿਹੜੀ ਲੱਗੀ ਫ਼ੇਸਬੁੱਕ ਦੀ ਯਾਰੀ |
-ਕਵਲਦੀਪ ਸਿੰਘ ਕੰਵਲ

Aari,
Tutt Gayi 'Remove' Karke,
Jehdi Laggi Facebook Di Yaari..
-Kawaldeep Singh Kanwal

ਲੋਈ,
ਕੱਚੀਆਂ ਵਿਚਾਲੇ ਟੁੱਟੀਆਂ,
ਫ਼ੇਸਬੁੱਕ ਦਾ ਦੋਸ਼ ਨਾ ਕੋਈ |
-ਗੁਰਮੀਤ ਸੰਧਾ

Loyi,
Kachiyaan Vichale Tuttiyaan,
Facebook Da Dosh Na Koyi..
-Gurmeet Sandha

ਆਰੀ,
ਲੱਗੀ ਵੀ 'ਕਲਿਕ' ਕਰ ਕੇ,
ਜਿਹੜੀ ਫੇਸਬੁੱਕੀਆਂ ਦੀ ਯਾਰੀ |
-ਲੋਕ ਰਾਜ

Aari,
Laggi Vi Click Kar Ke,
Jehdi Facebookiyan Di Yaari..
-Lok Raj

ਮਿੱਤਰ / Mittar

Kothe ‘Te Aara Ae,
Mittran Peyaareyaan Da,
Rabb Varga Sahara Ae..
-Lok Raj

ਕੋਠੇ 'ਤੇ ਆਰਾ ਏ,
ਮਿੱਤਰਾਂ ਪਿਆਰਿਆਂ ਦਾ,
ਰੱਬ ਵਰਗਾ ਸਹਾਰਾ ਏ |
-ਲੋਕ ਰਾਜ

Friday, 29 April 2011

ਧੀਆਂ / دھیاں / Dhiyaan

ਲੋਈ,
ਅੱਗ ਲੱਗੇ ਐਸੇ ਪਿੰਡ ਨੂੰ,
ਜਿਥੇ ਧੀਆਂ ਦੀ ਕਦਰ ਨਾ ਕੋਈ  |
-ਲੋਕ ਰਾਜ

لوی
اگ لگے ایسے پنڈ نوں 
جتھے دھیاں دی کدر نہ کوئی
لوک راج- 

Loyi,
Agg Lagge Aise Pind Nun,
Jithe Diyaan Di Kadar Na Koyi..
-Lok Raj

Thursday, 28 April 2011

ਧਰਮ ਜਾਤਾਂ / Dharam Jaataan

ਹਾੜ੍ਹੇ
ਕੁੱਝ ਵੰਡੇ ਧਰਮਾਂ ਨੇ,
ਕੁੱਝ ਜਾਤਾਂ ਨੇ ਸਿਰੇ ਤਕ ਪਾੜੇ |
-ਲੋਕ ਰਾਜ 

Haade,
Kujh Vande Dharmaan Ne,
Kujh Jaataan Ne Sire Tak Paade..
-Lok Raj

ਦੇਸ ਮੇਰਾ / Des Mera

ਕਾਲੀ ਕੰਬਲੀ ਫਕੀਰਾਂ ਦੀ,
ਪੰਜ ਆਬਾ ਦੇਸ ਮੇਰਾ,
ਭੋਇੰ ਗੁਰੂਆਂ ਤੇ ਪੀਰਾਂ ਦੀ |
-ਲੋਕ ਰਾਜ

Kali Kambali Faqiraan Di,
Panj Aaba Des Mera,
Bhoyen Guruyaan Te Peeran Di ..
-Lok Raj