Showing posts with label ਜਸਵਿੰਦਰ ਸਿੰਘ. Show all posts
Showing posts with label ਜਸਵਿੰਦਰ ਸਿੰਘ. Show all posts

Tuesday, 24 May 2011

ਕਬਰ / Kabar

ਅੱਜ ਦੀ ਇਹ ਖਬਰ ਬਣੀ,
ਧੀਆਂ ਕੀ ਉਡਾਰੀ ਭਰਨੀ,
ਹਰ ਕੁੱਖ ਜਦ ਕਬਰ ਬਣੀ |
- ਜਸਵਿੰਦਰ ਸਿੰਘ

Ajj Di Eh Khabar Bani,
Dhiyaan Ki Udari Bharni,
Har Kukh Jad Kabar Bani..
-Jaswinder Singh

Monday, 9 May 2011

ਕਹਿਰ / قہر / Kahar

ਹਵਾ ਕਹਿਰ ਕਮਾ ਨਾ ਦਈਂ,
ਰਾਖ ਮੇਰੀ ਪਿਆਰੇ ਦੇ ਦਰੋਂ,
ਕਿਤੇ ਚੱਲ ਕੇ ਹਟਾ ਨਾ ਦਈਂ |
-ਜਸਵਿੰਦਰ ਸਿੰਘ 

ہوا قہر کما نہ دئیں
راکھ میری پیارے دے دروں 
کتے چل کے ہٹا نہ دئیں
جسوندر سنگھ-

Hwaa Kahar Kmaa Na Dayin,
Raakh Meri Piyare De Daron,
Kite Chal Ke Htaa Na Dayin..
-Jaswinder Singh

Thursday, 5 May 2011

ਅੰਮ੍ਰਿਤ / Amrit

ਇਹ ਸੁਆਦ ਇੱਕ ਮਿੱਠਾ ਏ,
ਦਾਤਾ ਤੇਰੀ ਨਜ਼ਮ ਅੰਦਰ,
ਅਸੀਂ ਅੰਮ੍ਰਿਤ ਡਿੱਠਾ ਏ |
-ਜਸਵਿੰਦਰ ਸਿੰਘ

Eh Suyaad Ikk Mitha Ae,
Data Teri Nazam Andar,
Asin Amrit Ditha Ae..
-Jaswinder Singh

ਜ਼ੰਜੀਰ / Zanjeer

ਹਵਾ ਜ਼ੁਲਫ ਹਿਲਾਂਦੀ ਏ,
ਰੱਬਾ ਤੇਰੇ ਪਿਆਰਿਆਂ ਲਈ,
ਉਹ ਜ਼ੰਜੀਰ ਬਣਾਂਦੀ ਏ |
- ਜਸਵਿੰਦਰ ਸਿੰਘ 

Hwaa Zulaf Hilaandi Ae,
Rabba Tete Peyaareyaan Layi,
Oh Zanjeer Bnaadi Ae..
-Jaswinder Singh

Friday, 29 April 2011

ਪੱਤ / Patt

ਤਾਣੇ,
ਪੱਤ ਇਸ ਜ਼ਿੰਦਗੀ ਦੇ,
ਰੁੱਤ ਫਿਰੀ ਤੋਂ ਨੇ ਝੜ੍ਹ ਜਾਣੇ |
-ਜਸਵਿੰਦਰ ਸਿੰਘ

Taane,
Patt Is Zindagi De,
Rutt Firi Ton Ne Jhad Jane..
-Jaswinder Singh

ਦੁਹਾਗਣ / Duhagan

ਢੋਲੇ,
ਸੁਹਾਗਣਾ ਸ਼ਹੁ ਸੰਗ ਸੁੱਤੀਆਂ,
ਮੈਂ ਦੁਹਾਗਣ ਦਾ ਦਿੱਲ ਡੋਲੇ |
-ਜਸਵਿੰਦਰ ਸਿੰਘ

Dhole,
Suhagna Shahu Sang Suttiaan,
Main Duhagan Da Dill Dole..
-Jaswinder Singh

Wednesday, 27 April 2011

ਕੁਦਰਤ / قدرت


ਟਾਹਣੀ ਤੇ ਕਾਂ ਬੋਲੇ
ਪੱਤੇ ਪੱਤੇ ਕੁਦਰਤ ਦੇ
ਕਾਦਰ ਦਾ ਨਾਂ ਬੋਲੇ
-ਜਸਵਿੰਦਰ ਸਿੰਘ

ٹاہنی تے کاں بولے
پتے پتے قدرت دے
قادر دا ناں بولے
جسوندر سنگھ-