Showing posts with label ਗੁਰਮੀਤ ਸੰਧਾ. Show all posts
Showing posts with label ਗੁਰਮੀਤ ਸੰਧਾ. Show all posts

Tuesday, 5 July 2011

ਕਲੇਜਾ / Kaleja

ਛੱਲਿਆ,
ਖੌਰੇ ਕਿਹੜੀ ਮਜਬੂਰੀ ਨੂੰ,
ਨੀ ਮੈਂ ਕਢ ਕੇ ਕਲੇਜਾ ਘੱਲਿਆ |
-ਗੁਰਮੀਤ ਸੰਧਾ

Chhalleya,
Khaure Kehdi Majboori Nun,
Ni Main Kadh Ke Kaleja Ghalleya..
-Gurmit Sandha

ਤਾਲੇ,
ਜਦੋਂ ਪੁੱਤ ਘਰੋਂ ਤੋਰਿਆ,
ਤੁਰ ਗਈਆਂ ਨੇ ਰੌਣਕਾਂ ਨਾਲੇ |
-ਗੁਰਮੀਤ ਸੰਧਾ

Taale,
Jadon Putt Gharon Toreya.
Tur Gayiyaan Ronunkaan Naale..
-Gurmit Sandha

ਛਾਪੇ,
ਡਾਲਰਾਂ ਨੇ ਪੁੱਤ ਮੋਹ ਲਏ,
ਪਿਆਰੇ ਪੁੱਤਾਂ ਨੂੰ ਤਰਸਦੇ ਮਾਪੇ |
-ਗੁਰਮੀਤ ਸੰਧਾ

Chhape,
Dollaraan Ne Putt Moh Laye,|
Piaare Puttan Nun Tarasde Maape..
-Gurmit Sandha

ਛਾਵਾਂ,
ਹਰ ਵੇਲੇ ਤੜਫਦੀਆਂ,
ਪ੍ਰਦੇਸੀਆਂ ਪੁੱਤਾਂ ਦੀਆਂ ਮਾਵਾਂ |
-ਗੁਰਮੀਤ ਸੰਧਾ

Chhaavaan,
Har Vele Tadhafdiyan,
Pardesiyaan Puttan Diyan Mavaan..
-Gurmit Sandha

ਤੀਆਂ / Teyaan

ਦਿਨ ਆ ਚੱਲੇ ਤੀਆਂ ਦੇ,
ਮੇਲ ਕਰਾਈਂ ਵੇ ਰੱਬਾ,
ਤੀਆਂ ਅਤੇ ਧੀਆਂ ਦੇ |
-ਗੁਰਮੀਤ ਸੰਧਾ

DIn Aa Challe Teeyaan De,
Mel Karaayi Ve Rabba,
Teyaan Te Dhiyaan De..
-Gurmeet Sandha

ਮਾਂ ਬੋਲੀ / Maa Boli

ਮਾਂ ਬੋਲੀ 'ਤੇ ਨਾਜ਼ ਕਰੋ,
ਮਤੇਈਆਂ ਦੇ ਗਲ ਲੱਗ ਕੇ,
ਸੱਕੀ ਮਾਂ ਨਾ ਨਾਰਾਜ਼ ਕਰੋ |
-ਗੁਰਮੀਤ ਸੰਧਾ

Maa Boli 'Te Naaz Karo,
Mateyiyan De Gal Lagg Ke,
Saki Maa Na Naraz Karo..
-Gurmeet Sandha

ਉਮੰਗ / Umang

ਵੀਣੀ ਵਿੱਚ ਵੰਗ ਹੋਵੇ,
ਚੰਗਾ ਚੰਗਾ ਜੱਗ ਲਗਦਾ,
ਜਦੋਂ ਦਿਲ 'ਚ ਉਮੰਗ ਹੋਵੇ |
-ਗੁਰਮੀਤ ਸੰਧਾ

Vini Vich Vang Hove,
Changa Changa Jagg Lagda,
Jadon Dil 'CH Umang Hove..
-Gurmeet Sandha

Sunday, 29 May 2011

ਤਕਦੀਰਾਂ / Taqdeeraan

ਕੱਚੇ ਰੰਗ ਤਸਵੀਰਾਂ ਦੇ,
ਮਿਲਣਾ ਜਾਂ ਨਾ ਮਿਲਣਾ,
ਹੁੰਦਾ ਵੱਸ ਤਕਦੀਰਾਂ ਦੇ |
-ਗੁਰਮੀਤ ਸੰਧਾ

Kache Rang Tasveeran De,
Milna Jaan Na Milna,
Hunda Vas Taqdeeraan De..
-Gurmeet Sandha

ਕੀ ਦੋਸ਼ ਤਕਦੀਰਾਂ ਦੇ,
ਆਪੇ ਅਸੀਂ ਫਿੱਕਾ ਰੱਖਿਆ,
ਸਭ ਰੰਗ ਤਸਵੀਰਾਂ ਦਾ |
-ਲੋਕ ਰਾਜ

Ki Dosh Taqdeeraan Da,
Aape Asin Fiqqa Rakheya,
Sabh Rang Tasveeraan Da..
-Lok Raj

ਮਾਲਾ / Mala

ਮਾਲਾ ਯਾਦਾਂ ਦੀ ਪਰੋਅ ਛੱਡੀਏ,
ਹਉਕਿਆਂ ਉਦਾਸੀਆਂ ਨੂੰ,
ਵਿੱਚ ਹਾਸਿਆਂ ਲਕੋਅ ਛੱਡੀਏ |
-ਗੁਰਮੀਤ ਸੰਧਾ

Mala Yaadaan Di Pro Chhadiye,
Haukeyaan Udasiyaan Nun,
Vich Haseyaan Lako Chhaddiye..
-Gurmeet Sandha

ਹਉਕੇ / Hauke

ਹਉਕੇ ਸਾਹਾਂ ਵਿੱਚ ਰੱਚ ਗਏ ਨੇ,
ਜਿੰਦਗੀ ਦਾ ਭੱਠ ਬਲਦਾ,
ਹੱਡ ਜਿਊਂਦੇ ਹੀ ਮੱਚ ਗਏ ਨੇ |
-ਗੁਰਮੀਤ ਸੰਧਾ

Hauke Saahaan Vich Rach Gaye Ne,
Zindagi Da Bhath Balda,
Hadh Jiyunde Hi Mach Gaye Ne..
-Gurmeet Sandha

Saturday, 28 May 2011

ਉਡਾਰੀਆਂ / Udariyaan

ਤਾਰੀਆਂ,
ਦਿਲ ਤਾਂ ਬਥੇਰਾ ਕਰਦਾ,
ਬਿਨ ਪਰੋਂ ਕਿੰਝ ਲੱਗਣ ਉਡਾਰੀਆਂ |
-ਲੋਕ ਰਾਜ

Taariyaan,
Dil Taan Bathera Karda,
Bin Paron Kinjh Laggan Udariyaan..
-Lok Raj

ਕੋਇਲ ਬੋਲੇ ਅੰਬਾਂ 'ਤੇ,
ਜੋਗੀਆਂ ਨੇ ਹੂਕ ਸੁਣ ਲਈ,
ਉਡੇ ਮਨ ਦੇ ਖੰਭਾਂ 'ਤੇ |
-ਜਗਦੀਸ਼ ਕੌਰ

Koyal Bole Ambaan 'Te,
Jogiyaan Ne Hook Sun Layi,
Udde Man De Khambaan 'Te..
-Jagdish Kaur

ਕੋਈ ਵੱਖਰਾ ਅੰਦਾਜ਼ ਹੋਵੇ,
ਪਰਾਂ ਤੇ ਉਡਾਰੂਆਂ ਦੀ,
ਨਿੱਤ ਨਵੀਂ ਪਰਵਾਜ਼ ਹੋਵੇ |
-ਗੁਰਮੀਤ ਸੰਧਾ

Koyi Vakhra Andaaz Hove,
Praan Te Udaaruyaan Di,
Nitt Navin Parvaaz Hove..
-Gurmeet Sandha

Friday, 27 May 2011

ਮਿੱਟੀਆਂ ਦਾ ਮੋਹ / Mittiyaan Da Moh

ਸਾਨੂੰ ਮਿੱਟੀਆਂ ਦਾ ਮੋਹ ਮਾਰੇ,
ਜਿਹਨਾਂ ਉੱਤੇ ਪੀਂਘਾਂ ਝੂਟੀਆਂ,
ਰੁੱਖ ਯਾਦ ਨੇ ਉਹ ਸਾਰੇ |
-ਗੁਰਮੀਤ ਸੰਧਾ

Sanun Mittiyaan Da Moh Maare,
Jihnan Utte Peenghaan Jhootiyaan,
Rukh Yaad Ne Oh Saare..
-Gurmeet Sandha

ਅੰਬੀਆਂ

ਬਾਗੇ ਵਿੱਚ ਆਇਆ ਕਰੋ,
ਨਾਲੇ ਲੈ ਗਏ ਅੰਬੀਆਂ,
ਨਾਲੇ ਮਿਲ ਗਿਲ ਜਾਇਆ ਕਰੋ |
-ਗੁਰਮੀਤ ਸੰਧਾ

Baage Vich Aaiaa Karo,
Naale Lai Gaye Ambiyaan,
Naale Mil Gil Jayeya Karo..
-Gurmeet Sandha

ਅੰਬ ਮੇਵਾ ਨੇ ਰੁੱਤ ਰੁੱਤ ਦਾ,
ਸਦਾ ਨਾ ਬਹਾਨਾ ਬਣਦੇ,
ਸਾਡਾ ਮਿਲਣਾ ਏ ਨਿੱਤ ਨਿੱਤ ਦਾ |
-ਤਰਲੋਕ ਸਿੰਘ ਜੱਜ

Amb Meva Ne Rutt-Rutt Da,
Sda Na Bahana Bande,
Sada Milna Ae Nitt-Nitt Da..
-Tarlok Singh Judge

ਫਿਰ ਮੁਲਾਕਾਤ / Fir Mulakaat

ਪਿੱਤਲ ਦੀ ਪਰਾਤ ਹੋਵੇ,
ਗੁੱਡੀਆਂ ਪਟੋਲਿਆਂ ਨਾਲ,
ਰੱਬਾ ਫਿਰ ਮੁਲਾਕਾਤ ਹੋਵੇ |
-ਗੁਰਮੀਤ ਸੰਧਾ

Pittal DI Parat Hove,
Guddiyaan Patoliyaan Naal,
Rabba Fir Mulakaat Hove..
-Gurmeet Sandha

Tuesday, 24 May 2011

ਅਸਮਾਨ / Asmaan

ਹਰ ਧੀ ਦਾ ਸਨਮਾਨ ਹੋਵੇ,
ਉੱਚੀਆਂ ਉਡਾਰੀਆਂ ਲਈ,
ਕੋਈ ਖੁੱਲ੍ਹਾ ਅਸਮਾਨ ਹੋਵੇ |
-ਗੁਰਮੀਤ ਸੰਧਾ

Har Dhi Da Asmaan Hove,
Uchhiyan Udariyaan layi,
Koyi Khullha Asmaan Hove..
-Gurmeet Sandha

ਮੱਕੀ / Makki


ਟੱਲੀਆਂ,
ਮੱਕੀ ਦੀ ਨਵੀਂ ਬ੍ਰੀਡ ਆ ਗਈ,
ਹਰ ਟਾਂਡੇ ਨੂੰ ਲੱਗਣ ਤਿੰਨ ਛੱਲੀਆਂ |
-ਗੁਰਮੀਤ ਸੰਧਾ

Talliyaan,
Makki Di Navin Breed Kaa Gayi,
Har Tande Nun Laggan Tinn Challiyaan..
-Gurmeet Sandha

ਢਾਕੇ,
ਸੋਹਣੀ ਇਹ ਕਿਸਮ ਲੱਗਦੀ,
ਸਾਨੂੰ ਦੇਖਣੀ ਪਊਗੀ ਆ ਕੇ |
-ਲੋਕ ਰਾਜ

Dhake,
Sohni Eh Kisam Laggdi,
Sanun Dekhni Payugi Aake..
-Lok Raj

ਗੋਪੀਆ / Gopiya

ਸਾਖੀ,
ਮਣ੍ਹੇ ਉੱਤੇ ਫੜ੍ਹ ਗੋਪੀਆ,
ਕੋਈ ਕਰੇ ਨਾ ਮਕਈ ਦੀ ਰਾਖੀ |
-ਗੁਰਮੀਤ ਸੰਧਾ

Sakhi,
Manhe Utte Fadh Gopiya,
Koyi Kare Na Makki Di Rakhi..
-Gurmeet Sandha

ਲੋਈ,
ਕਾਹਦੇ ਲਈ ਘੁਮਾਈਏ ਗੋਪੀਆ,
ਮੱਕੀ ਬੀਜੇ ਨਾ ਖੇਤਾਂ ‘ਚ ਹੁਣ ਕੋਈ |
-ਲੋਕ ਰਾਜ

Loyi,
Kahde layi Ghumayiye Gopiya,
Makki Bijey Na Khetaan ‘Ch Hun Koyi..
-Lok Raj

ਚੁਭਦੀਆਂ ਅੱਖੀਆਂ / Chubhdiyaan Akhiyaan

ਆਈਏ,
ਚੁਭਦੀਆਂ ਅੱਖੀਆਂ ‘ਚੋਂ
ਸੱਪ ਬਣ ਕੇ ਲੰਘ ਜਾਈਏ |
-ਗੁਰਮੀਤ ਸੰਧਾ

Aayiye,
Chubhdiyaan Akhiyaan ‘Chon,
Sapp Ban Ke Langh Jayiye..
-Gurmeet Sandha

Monday, 9 May 2011

ਸੱਜਣ-ਖੁਦਾ / سجن خدا /Sajjan-Khuda

ਇਸ਼ਕ ਜੱਗ ਤੋਂ ਜੁਦਾ ਕੀਤਾ,
ਹਸਤੀ ਮਿਟਾਈ ਆਪਣੀ,
ਸੱਜਣਾਂ ਨੂੰ ਖੁਦਾ ਕੀਤਾ |
-ਗੁਰਮੀਤ ਸੰਧਾ

عشقَ جگّ توں جدا کیتا
ہستی مٹائی اپنی،
سجناں نوں خدا کیتا |
-گرمیت سندھا

Ishq Jagg Ton Juda Kita,
Hasti Mitaai Aapni,
Sajjna Nun Khudaa Kita..
-Gurmeet Sandha

---------------------------------------------
ਇਸ਼ਕ ਜੱਗ ਤੋਂ ਜੁਦਾ ਕੀਤਾ,
ਤਾਂ ਹੀ ਤਾਂ ਖੁਦਾ ਰੁੱਸਿਆ,
ਤੁਸੀਂ ਸੱਜਣ ਖੁਦਾ ਕੀਤਾ |
-ਸੁਰਿੰਦਰ ਕੰਬੋਜ

Ishq Jagg Ton Juda Kita,
Taan Hi Taan Khuda Russeya,
Tusi Sajjan Khuda Kita..
-Surinder Kamboj

ਜ਼ਿਬਾਹ /زباہ / Zibaah

ਜ਼ਿੰਦਗੀ ਨੇ ਗਿਲਾ ਕੀਤਾ,
ਦੌਲਤਾਂ ਤੇ ਸ਼ੁਹਰਤਾਂ ਲਈ,
ਕਿਓਂ ਮੈਨੂੰ ਜ਼ਿਬਾਹ ਕੀਤਾ |
-ਗੁਰਮੀਤ ਸੰਧਾ

زندگی نے گلہ کیتا،
دولتاں تے شہرتاں لئی،
کیوں مینوں زباہ کیتا |
-گرمیت سندھا

Zindagi Ne Gila Kita,
Daulataan Te Shuhrataan Layi,
Kyon Mainun Zibaah Kita..
-Gurmeet Sandha

Sunday, 8 May 2011

ਮੇਲੇ / Mele

ਬੇਲੇ,
ਮਾਰ ਗਿਆ ਵਿਛੋੜਾ ਚੰਦਰਾ,
ਹੁਣ ਹੋਣਗੇ ਸਬੱਬ ਨਾਲ ਮੇਲੇ|
-ਗੁਰਮੀਤ ਸੰਧਾ

Bele,
Maar Geya Vichhoda Chandra,
Hon Honge Sabab Naal Mele..
-Gurmeet Sandha

ਵਲੈਤ / Vlaiyat

ਐੜਾ,
ਆਜਾ ਪਿੰਡ ਮੁੜ ਚੱਲੀਏ,
ਛੱਡ ਚੰਦਰੀ ਵਲੈਤ ਦਾ ਖਹਿੜਾ |
-ਲੋਕ ਰਾਜ

ਭਾਣਾ,
ਜਿਉਂਦੇ ਜੀ ਨਾ ਮੁੜ ਹੋਵਣਾ,
ਬੰਦ ਗੜਵੀ 'ਚ ਹੋ ਕੇ ਅਸੀਂ ਜਾਣਾ |
-ਸੁੱਖੀ ਪੁਰੇਵਾਲ

ਐੜਾ,
ਮੋਹ ਪੌਂਡਾਂ ਡਾਲਰਾਂ ਦਾ,
ਨਹੀਓਂ ਛੱਡਦਾ ਕਿਸੇ ਦਾ ਖਹਿੜਾ |
-ਗੁਰਮੀਤ ਸੰਧਾ

Aidaa,
Aaja Pind Mudh Challiye,
Chhadd Chadri Vlaiyat da Khaida..
-Lok Raj

Bhaana,
Jyunde Ji Na Mudh Hovna,
Band Gadhvi ‘Ch Ho Ke Asin Jana..
-Sukhi Purewal

Aidaa,
Moh Poundaan Dollaraan Da,
Nahiyon Chhad-da Kise Da Khaida..
-Gurmeet Sandha

Saturday, 7 May 2011

ਸਮਾਜ ਵੱਖਰਾ / Samaaj Vakhkhra

ਕੋਈ ਹੋਵੇ ਰਿਵਾਜ ਵੱਖਰਾ,
ਧੀਆਂ ਦੀ ਹੋਵੇ ਕਦਰ ਜਿਥੇ,
ਇੱਕ ਸਿਰਜੀਏ ਸਮਾਜ ਵੱਖਰਾ |
-ਗੁਰਮੀਤ ਸੰਧਾ

Koyi Hove Riwaaj Vakhkhra,
Dhiyaan Di Hove Kadar Jithe,
Ikk Sirjiye Samaaj Vakhkhra..
-Gurmeet Sandha