Showing posts with label ਸੁਨੀਤਾ ਰਾਣੀ. Show all posts
Showing posts with label ਸੁਨੀਤਾ ਰਾਣੀ. Show all posts

Tuesday, 5 July 2011

ਮੁਹੱਬਤਾਂ / Muhabbtaan

ਕੋਠੇ 'ਤੇ ਮਹਿੰਦੀ ਏ‚
ਮੁਹੱਬਤਾਂ ਰੋਲ ਦਿੰਦੀਆਂ‚
ਸਾਰੀ ਦੁਨੀਆ ਕਹਿੰਦੀ ਏ।
-ਸੁਨੀਤਾ ਰਾਣੀ

Kothe 'Te Mahindi Ae,
Muhabbtaan Rol Dindiaan,
Sari Duniya Kahindi Ae..
-Sunita Rani

Friday, 27 May 2011

ਧੀਆਂ / Dhiyaan

ਤੀਆਂ,
ਮਾਪਿਆਂ ਸਿਰ ਤਾਜ ਵਾਂਗਰਾਂ‚
ਜੱਗ ਜੀਉਣ ਸੁਚੱਜੀਆਂ ਧੀਆਂ |
-ਸੁਨੀਤਾ ਰਾਣੀ

Teeyan,
Maapeyaan Sir Taaj Vaangraan,
Jagg Jeeyun Suchajjiyaan Dhiyaan..
-Sunita Rani

Tuesday, 10 May 2011

ਜਹਾਜ਼ / Jahaaz

ਰਾਈ,
ਕੋਠੇ 'ਤੋਂ ਜਹਾਜ਼ ਲੰਘਿਆ,
ਸਾਨੂੰ ਯਾਦ ਵਤਨਾਂ ਦੀ ਆਈ |
-ਸੁਨੀਤਾ ਰਾਣੀ

Raayi,
Kothe Ton Jahaaz Langhiaa,
Sanun Yaad Vatnan Di Aayi..
-Sunita Rani

Sunday, 8 May 2011

ਪੰਜਾਬੀ ਬੋਲੀ / پنجابی بولی / Punjabi Boli

ਕਣਕਾਂ ਦਾ ਛਿੱਟਾ ਏ,
ਪੰਜਾਬੀ ਬੋਲੀ ਖੰਡ ਵਰਗੀ,
ਪਾਣੀ ਮਿਸ਼ਰੀ ਤੋਂ ਮਿੱਠਾ ਏ |
-ਸੁਨੀਤਾ ਰਾਣੀ

کنکاں دا چھٹا اے،
پنجابی بولی کھنڈ ورگی
پانی مشری توں مٹھا اے
-سنیتا رانی

Kankaan Da Chhita Ae,
Punjabi Boli Khand Vargi,
Paani Mishri Ton Mithaa Ae..
-Sunita Rani